Community Impact Award 2026 – Presented by the Premier of NSW Chris Minns MP
NRW 2025: ਸੁਲ੍ਹਾ-ਸਫਾਈ ਨੂੰ ਸਮਝਣਾ

ਸੁਲ੍ਹਾ-ਸਫਾਈ, ਆਸਟ੍ਰੇਲੀਆ ਵਿੱਚ, ਆਸਟ੍ਰੇਲੀਆ ਦੇ ਸਾਰੇ ਲੋਕਾਂ ਦੇ ਫਾਇਦੇ ਲਈ, ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਅਤੇ ਗੈਰ-ਆਦਿਵਾਸੀ ਲੋਕਾਂਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਹੈ।
ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਲਈ, ਆਸਟ੍ਰੇਲੀਆ ਦਾ ਬਸਤੀਵਾਦੀ ਇਤਿਹਾਸ ਤਬਾਹੀ ਭਰਿਆ ਜ਼ਮੀਨੀ ਕਬਜ਼ੇ, ਹਿੰਸਾ ਅਤੇ ਨਸਲਵਾਦ ਦੁਆਰਾਦਰਸਾਇਆ ਗਿਆ ਹੈ।
ਪਿਛਲੀ ਅੱਧੀ ਸਦੀ ਵਿੱਚ, ਹਾਲਾਂਕਿ, ਮੇਲਮਿਲਾਪ ਵੱਲ ਕਈ ਮਹੱਤਵਪੂਰਨ ਕਦਮ ਚੁੱਕੇ ਗਏ ਹਨ।
ਹਾਲਾਂਕਿ, ਸੁਲ੍ਹਾ-ਸਫਾਈ ਇੱਕ ਨਿਰੰਤਰ ਕੋਸ਼ਿਸ਼ ਹੈ ਜੋ ਸਾਨੂੰ ਯਾਦ ਦਿਵਾਉਂਦੀ ਹੈ ਕਿ ਜਦੋਂ ਕਿ ਆਸਟ੍ਰੇਲੀਆ ਦੇ ਲੋਕਾਂ ਦੀਆਂ ਕਈ ਪੀੜ੍ਹੀਆਂ ਨੇ ਅਰਥਪੂਰਨ ਤਬਦੀਲੀ ਲਈਸਖ਼ਤ ਸੰਘਰਸ਼ ਕੀਤਾ ਹੈ, ਇੱਕ ਬਿਹਤਰ ਭਵਿੱਖ ਲਈ ਜੇ ਬਹੁਤ ਜ਼ਿਆਦਾ ਨਹੀਂ ਤਾਂ ਘੱਟੋ ਘੱਟ ਓਨੀ ਹੀ ਹੋਰ ਕੋਸ਼ਿਸ਼ ਕਰਨ ਦੀ ਲੋੜ ਹੈ।
ਰਾਸ਼ਟਰੀ ਸੁਲ੍ਹਾ–ਸਫਾਈ ਹਫ਼ਤਾ
ਰਾਸ਼ਟਰੀ ਸੁਲ੍ਹਾ-ਸਫਾਈ ਹਫ਼ਤਾ ਸਾਡੇ ਸਾਂਝੇ ਇਤਿਹਾਸ, ਸੱਭਿਆਚਾਰਾਂ ਅਤੇ ਪ੍ਰਾਪਤੀਆਂ ਬਾਰੇ ਜਾਣਨ ਦਾ ਸਮਾਂ ਹੈ, ਅਤੇ ਇਹ ਪਤਾ ਲਗਾਉਣ ਲਈ ਕਿ ਸਾਡੇ ਵਿੱਚੋਂ ਹਰਇੱਕ ਆਸਟ੍ਰੇਲੀਆ ਵਿੱਚ ਇਸ ਸੁਲ੍ਹਾ-ਸਫਾਈ ਨੂੰ ਵਧਾਉਣ ਵਿੱਚ ਕਿਵੇਂ ਯੋਗਦਾਨ ਪਾ ਸਕਦਾ ਹੈ।
ਇਹ ਹਰ ਸਾਲ 27 ਮਈ ਤੋਂ 3 ਜੂਨ ਤੱਕ ਆਯੋਜਿਤ ਕੀਤਾ ਜਾਂਦਾ ਹੈ।
27 ਮਈ 1967 ਦੇ ਜਨਮਤ ਸੰਗ੍ਰਹਿ ਦੀ ਵਰ੍ਹੇਗੰਢ ਹੈ ਜਦੋਂ ਆਸਟ੍ਰੇਲੀਆ ਦੇ ਲੋਕਾਂ ਨੇ ਆਸਟ੍ਰੇਲੀਆ ਦੇ ਸੰਵਿਧਾਨ ਵਿੱਚ ਉਹਨਾਂ ਕਾਨੂੰਨਾਂ/ਨਿਯਮਾਂ ਨੂੰ ਹਟਾਉਣ ਲਈ ਵੋਟਪਾਈ ਜੋ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਨਾਲ ਵਿਤਕਰਾ ਕਰਦੇ ਸਨ।
3 ਜੂਨ, ਮਾਬੋ ਹਾਈ ਕੋਰਟ ਦੇ 1992 ਦੇ ਫੈਸਲੇ ਦੀ ਮਿਤੀ ਨੂੰ ਦਰਸਾਉਂਦੀ ਹੈ ਜਿਸ ਨੇ ਮਾਨਤਾ ਦਿੱਤੀ ਕਿ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਨੇ ਬ੍ਰਿਟਿਸ਼ਬਸਤੀਵਾਦ ਦੇ ਬਾਵਜੂਦ ਜ਼ਮੀਨਾਂ ‘ਤੇ ਆਪਣੇ ਅਧਿਕਾਰਾਂ ਨੂੰ ਕਾਇਮ ਰੱਖਿਆ ਹੋਇਆ ਹੈ।
ਹਜ਼ਾਰਾਂ ਕੰਮ ਵਾਲੀਆਂ ਥਾਂਵਾਂ, ਸਕੂਲ, ਸ਼ੁਰੂਆਤੀ ਸਿਖਲਾਈ ਸੇਵਾਵਾਂ, ਯੂਨੀਵਰਸਿਟੀਆਂ, ਸਥਾਨਕ ਕੌਂਸਲਾਂ, ਭਾਈਚਾਰਕ ਸਮੂਹ ਅਤੇ ਵਿਅਕਤੀ ਹਰ ਸਾਲ ਰਾਸ਼ਟਰੀਸੁਲ੍ਹਾ-ਸਫਾਈ ਹਫ਼ਤੇ ਲਈ ਆਪਣੀਆਂ ਨਿੱਜੀ ਜਾਂ ਜਨਤਕ ਗਤੀਵਿਧੀਆਂ ਦਾ ਆਯੋਜਨ ਕਰਦੇ ਹਨ।
ਰਾਸ਼ਟਰੀ ਸੁਲ੍ਹਾ-ਸਫਾਈ ਹਫ਼ਤਾ 2025
ਰਾਸ਼ਟਰੀ ਸੁਲ੍ਹਾ-ਸਫਾਈ ਹਫ਼ਤਾ (NRW) 2025 ਦਾ ਪ੍ਰਸੰਗ, ਬ੍ਰਿਜਿੰਗ ਨਾਓ ਟੂ ਨੈਕਸਟ (ਅੱਜ ਨੂੰ ਅਗਲੇ ਨਾਲ ਜੋੜਨਾ), ਅਤੀਤ, ਵਰਤਮਾਨ ਅਤੇ ਭਵਿੱਖ ਦੇ ਵਿਚਕਾਰ ਲਗਾਤਾਰ ਚੱਲ ਰਹੇ ਸਬੰਧਾਂ ਨੂੰ ਦਰਸਾਉਂਦਾ ਹੈ।
ਅਜਿਹੇ ਸਮੇਂ ਜਦੋਂ ਆਸਟ੍ਰੇਲੀਆ ਆਪਣੀ ਸੁਲ੍ਹਾ-ਸਫਾਈ ਯਾਤਰਾ ਵਿਚ ਬੇ-ਯਕੀਨੀ ਦਾ ਸਾਹਮਣਾ ਕਰ ਰਿਹਾ ਹੈ, ਇਹ ਵਿਸ਼ਾ ਆਸਟ੍ਰੇਲੀਆ ਦੇ ਸਾਰੇ ਲੋਕਾਂ ਨੂੰ ਮਿਲ ਕੇ ਅੱਗੇ ਵਧਣ ਦੀ ਅਪੀਲ ਕਰਦਾ ਹੈ।
ਬ੍ਰਿਜਿੰਗ ਨਾਓ ਟੂ ਨੈਕਸਟ, ਸਾਨੂੰ ਅੱਗੇ ਵੇਖਣ ਅਤੇ ਅੱਗੇ ਵਧਣ ਨੂੰ ਜਾਰੀ ਰੱਖਣ ਦੀ ਅਪੀਲ ਕਰਦਾ ਹੈ ਕਿਉਂਕਿ ਪਿਛਲੇ ਸਬਕ ਸਾਡੀ ਅਗਵਾਈ ਕਰਦੇ ਹਨ।
ਕਾਲਕਾਦੂਨ ਦੀ ਔਰਤ ਬ੍ਰੀ ਬੁਟੇਨਸ਼ਾਅ ਦੁਆਰਾ ਬਣਾਈ ਗਈ #NRW2025 ਦੇ ਪ੍ਰਸੰਗ ਵਾਲੀ ਚਿੱਤਰਕਲਾ ਵਿੱਚ, ਦੇਸੀ ਪੌਦੇ – ਜੋ ਅੱਗ ਲੱਗਣ ਤੋਂ ਬਾਅਦ ਮੁੜ ਪੈਦਾ ਹੋਣ ਅਤੇ ਮੁਸੀਬਤਾਂ ਵਿੱਚ ਵੱਡੇ ਹੋਣ ਲਈ ਜਾਣੇ ਜਾਂਦੇ ਹਨ – ਸਾਡੀ ਸਮੂਹਿਕ ਤਾਕਤ ਅਤੇ ਨਵੀਨੀਕਰਨ ਦੀਆਂ ਸੰਭਾਵਨਾਵਾਂ ਦਾ ਪ੍ਰਤੀਕ ਹਨ। ਇਹ ਵਿਕਾਸ, ਵਿਚਾਰ ਕਰਨ ਅਤੇ ਇਕੱਠੇ ਹੋ ਕੇ ਚੱਲਣ ਦੀ ਵਚਨਬੱਧਤਾ ਦਾ ਸਮਾਂ ਹੈ।
ਆਸਟ੍ਰੇਲੀਆ ਦਾ ਸੁਲ੍ਹਾ-ਸਫਾਈ ਦਾ ਇਤਿਹਾਸ ਕੋਈ ਸਿੱਧੀ ਲਕੀਰ ਵਿੱਚ ਚੱਲਣ ਵਾਲਾ ਨਹੀਂ ਹੈ, ਅਸੀਂ ਬਹੁਤ ਤਰੱਕੀ ਕੀਤੀ ਹੈ ਅਤੇ ਨਿਰਾਸ਼ਾਜਨਕ ਝਟਕਿਆਂ ਦਾ ਅਨੁਭਵ ਕੀਤਾ ਹੈ।
25 ਸਾਲ ਪਹਿਲਾਂ, ਕੋਰੋਬੋਰੀ 2000 ਨੇ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਅਤੇ ਗੈਰ-ਸਵਦੇਸ਼ੀ ਨੇਤਾਵਾਂ ਨੂੰ ਸੁਲ੍ਹਾ-ਸਫਾਈ ਲਈ ਇਕ ਇਤਿਹਾਸਕ ਸੱਦੇ ਵਾਸਤੇ ਇਕੱਠਾ ਕੀਤਾ ਸੀ। ਅਸੀਂ 2025 ਵਿੱਚ ਵੀ ਇਸ ਕੰਮ ਨੂੰ ਜਾਰੀ ਰੱਖਦੇ ਹਾਂ, ਆਸਟ੍ਰੇਲੀਆ ਦੇ ਸਾਰੇ ਲੋਕਾਂ ਨੂੰ ਬ੍ਰਿਜਿੰਗ ਨਾਓ ਟੂ ਨੈਕਸਟ ਵਿੱਚ ਸਾਡੇ ਨਾਲ ਸ਼ਾਮਲ ਹੋਣ ਲਈ ਸੱਦਾ ਦਿੰਦੇ ਹਾਂ – ਵਧੇਰੇ ਇਕਜੁੱਟ ਅਤੇ ਸਤਿਕਾਰਯੋਗ ਰਾਸ਼ਟਰ ਦਾ ਨਿਰਮਾਣ ਕਰਨ ਲਈ।
ਸਾਨੂੰ ਸਾਰਿਆਂ ਨੂੰ ਸੁਲ੍ਹਾ-ਸਫ਼ਾਈ ਵਿੱਚ ਭੂਮਿਕਾ ਨਿਭਾਉਣੀ ਹੈ। ਪੋਸਟਰਾਂ ਅਤੇ ਸਰੋਤਾਂ ਨੂੰ ਡਾਊਨਲੋਡ ਅਤੇ ਪ੍ਰਦਰਸ਼ਿਤ ਕਰਕੇ, ਸੋਸ਼ਲ ਮੀਡੀਆ ‘ਤੇ ਥੀਮ ਨੂੰ ਸਾਂਝਾ ਕਰਕੇ, ਅਤੇ ਆਪਣੇ ਭਾਈਚਾਰਿਆਂ ਵਿੱਚ ਹਫ਼ਤੇ ਨੂੰ ਮਨਾਉਣ ਲਈ ਥੀਮ ਅਤੇ ਸਰੋਤਾਂ ਦੀ ਵਰਤੋਂ ਕਿਵੇਂ ਕਰਨੀ ਹੈ ਇਸਦੀ ਯੋਜਨਾ ਬਣਾ ਕੇ ਰਾਸ਼ਟਰੀ ਸੁਲ੍ਹਾ ਹਫ਼ਤਾ 2025 ਲਈ ਤਿਆਰ ਹੋ ਜਾਓ।
