Community Impact Award 2026 – Presented by the Premier of NSW Chris Minns MP
ਬਾਲ ਸ਼ੋਸ਼ਣ ਨੂੰ ਰੋਕਣ ਲਈ ਬਣਾਈ ਰਾਸ਼ਟਰੀ ਮੁਹਿੰਮ ਨੇ ਬਹੁ-ਸੱਭਿਆਚਾਰਕ ਭਾਈਚਾਰਿਆਂ ਵਿੱਚ ਆਪਣਾ ਜ਼ੋਰ ਬਣਾਇਆ ਹੋਇਆ ਹੈ

16 ਸੱਭਿਆਚਾਰਕ ਅਤੇ ਭਾਸ਼ਾਈ ਤੌਰ ‘ਤੇ ਭਿੰਨ ਭਾਈਚਾਰਿਆਂ ਵਲੋਂ ਵੱਧ ਚੜ੍ਹ ਕੇ ਹਿੱਸਾ ਲੈਣਾ, 65,000 ਤੋਂ ਵੱਧ ਵਾਰ ਪੰਨੇ ਦਾ ਦੇਖਿਆ ਜਾਣਾ ਅਤੇ 2,200 ਡਾਊਨਲੋਡਾਂ ਦੁਆਰਾ ਦਰਸਾਇਆ ਗਿਆ ਹੈ।
ਜਦੋਂ ਤੋਂ ਆਸਟ੍ਰੇਲੀਆ ਸਰਕਾਰ ਨੇ 2023 ਵਿੱਚ ਆਸਟ੍ਰੇਲੀਆ ਦੀ ਪਹਿਲੀ ਰਾਸ਼ਟਰੀ ਮੁਹਿੰਮ “ਵਨ ਟਾਕ ਐਟ ਏ ਟਾਈਮ (One Talk at a Time)” ਸ਼ੁਰੂ ਕੀਤੀ ਹੈ, ਜਿਸਦਾ ਉਦੇਸ਼ ਬੱਚਿਆਂ ਦੇ ਜਿਨਸੀ ਸ਼ੋਸ਼ਣ ਨੂੰ ਰੋਕਣਾ ਹੈ, ਬਹੁ-ਸੱਭਿਆਚਾਰਕ ਭਾਈਚਾਰਿਆਂ ਨੇ ਇਸ ਮੁਹਿੰਮ ਵਿੱਚ ਬਹੁਤ ਦਿਲਚਸਪੀ ਦਿਖਾਈ ਹੈ। ਇਹ ਅੱਜ ਤੱਕ 65,000 ਤੋਂ ਵੱਧ ਵਾਰ ਪੰਨੇ ਦੇ ਦੇਖੇ ਜਾਣ ਅਤੇ ਅਨੁਵਾਦਿਤ ਵੈੱਬ ਸਮੱਗਰੀ ਦੇ 2,200 ਤੋਂ ਵੱਧ ਵਾਰ ਡਾਊਨਲੋਡ ਹੋਣ ਦੁਆਰਾ ਦਰਸਾਇਆ ਗਿਆ ਹੈ। ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ, 1.4 ਮਿਲੀਅਨ ਵੱਖ-ਵੱਖ ਉਪਭੋਗਤਾਵਾਂ ਵੱਲੋਂ ਇਸ ਵਿਆਪਕ ਸਾਈਟ ਨੂੰ 2.2 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ।
ਇਸ ਸ਼ਮੂਲੀਅਤ ਨੂੰ ਵਧਾਉਣ ਵਾਲੇ ਮੁੱਖ ਸਰੋਤਾਂ ਵਿੱਚੋਂ ਇੱਕ ਹੈ ‘ਮਾਈ ਸੁਪਰਹੀਰੋ ਵੌਇਸ (ਮੇਰੀ ਸੁਪਰਹੀਰੋ ਜਿਹੀ ਆਵਾਜ਼’) – ਇੱਕ ਬੱਚਿਆਂ ਦੀ ਕਹਾਣੀ ਵਾਲੀ ਕਿਤਾਬ ਜੋ ਕਿ Cultural Perspectives ਵਲੋਂ ਨੈਸ਼ਨਲ ਆਫ਼ਿਸ ਫਾਰ ਚਾਈਲਡ ਸੇਫ਼ਟੀ (ਰਾਸ਼ਟਰੀ ਬਾਲ ਸੁਰੱਖਿਆ ਦਫਤਰ) ਦੇ ਸਹਿਯੋਗ ਨਾਲ ਵਿਕਸਤ ਕੀਤੀ ਗਈ ਹੈ। ਇਸਦਾ ਉਦੇਸ਼ ਆਸਟ੍ਰੇਲੀਆ ਵਿੱਚ ਬਹੁ-ਸੱਭਿਆਚਾਰਕ ਭਾਈਚਾਰਿਆਂ ਨੂੰ ਬੱਚਿਆਂ ਨੂੰ ਨਿੱਜੀ ਸੁਰੱਖਿਆ ਬਾਰੇ ਸਿੱਖਣ ਲਈ ਇੱਕ ਸੁਰੱਖਿਅਤ ਅਤੇ ਸ਼ਮੂਲੀਅਤ ਵਾਲਾ ਤਰੀਕਾ ਪ੍ਰਦਾਨ ਕਰਨਾ ਹੈ। ਇਸ ਸਰੋਤ ਦਾ ਅੰਗਰੇਜ਼ੀ ਤੋਂ ਇਲਾਵਾ, ਪ੍ਰਿੰਟ ਅਤੇ ਆਡੀਓ ਦੋਵਾਂ ਫਾਰਮੈਟਾਂ ਵਿੱਚ 17 ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ।
ਸਤੰਬਰ 2024 ਵਿੱਚ ਲਾਂਚ ਕੀਤੇ ਜਾਣ ਤੋਂ ਬਾਅਦ, ‘ਮਾਈ ਸੁਪਰਹੀਰੋ ਵਾਇਸ’ ਨੂੰ 17 ਭਾਸ਼ਾਵਾਂ ਵਿੱਚ ਲਗਭਗ 830 ਵਾਰ ਡਾਊਨਲੋਡ ਕੀਤਾ ਗਿਆ ਹੈ, ਜਿਸ ਵਿੱਚ ਸਰਲ ਅਤੇ ਪਰੰਪਰਾਗਤ ਚੀਨੀ ਭਾਸ਼ਾ, ਫਾਰਸੀ, ਅਰਬੀ, ਕੋਰੀਅਨ, ਵੀਅਤਨਾਮੀ ਅਤੇ ਪੰਜਾਬੀ ਬੋਲਣ ਵਾਲੇ ਭਾਈਚਾਰਿਆਂ ਵਿੱਚ ਸਭ ਤੋਂ ਵੱਧ ਡਾਊਨਲੋਡ ਹੋਏ ਹਨ।
‘ਮਾਈ ਸੁਪਰਹੀਰੋ ਵੌਇਸ’ ਦੀਆਂ ਪ੍ਰਿੰਟ ਕੀਤੀਆਂ ਕਾਪੀਆਂ ਆਸਟ੍ਰੇਲੀਆ ਭਰ ਵਿੱਚ 5,000 ਤੋਂ ਵੱਧ ਅਰਲੀ ਚਾਈਲਡਹੁੱਡ ਸੇਵਾਵਾਂ ਨੂੰ ਵੰਡੀਆਂ ਗਈਆਂ ਹਨ, ਅਤੇ 35 ਜਾਣਕਾਰੀ ਸੈਸ਼ਨਾਂ ਰਾਹੀਂ ਭਾਈਚਾਰਕ ਸੰਗਠਨਾਂ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ, ਜਿਸ ਨਾਲ 10 ਵਿਭਿੰਨ ਭਾਈਚਾਰਿਆਂ ਦੇ 500 ਤੋਂ ਵੱਧ ਵਿਅਕਤੀਆਂ ਤੱਕ ਪਹੁੰਚ ਕੀਤੀ ਗਈ ਹੈ। ਇਹਨਾਂ ਜ਼ਮੀਨੀ ਪੱਧਰ ਦੇ ਕੀਤੇ ਯਤਨਾਂ ਨੇ ਮੁਹਿੰਮ ਜਾਗਰੂਕਤਾ ਵਿੱਚ ਵੱਡਾ ਯੋਗਦਾਨ ਪਾਇਆ ਹੈ, ਇਹ ਯਕੀਨੀ ਬਣਾਉਂਦੇ ਹੋਏ ਕਿ ‘ਵਨ ਟਾਕ ਐਟ ਏ ਟਾਈਮ’ ਦੀ ਪਹੁੰਚ ਨੂੰ ਔਨਲਾਈਨ ਸਰੋਤਾਂ ਤੋਂ ਅਗੇ ਵਧਾਇਆ ਜਾਵੇ।
ਵਨ ਟਾਕ ਐਟ ਏ ਟਾਈਮ ਮੁਹਿੰਮ ਦੀ ਗਤੀ ਨੂੰ ਹੋਰ ਅੱਗੇ ਵਧਾਉਣ ਲਈ, ਆਸਟ੍ਰੇਲੀਆ ਸਰਕਾਰ ਨੇ ਉਹਨਾਂ ਅਸਲ ਮਾਪਿਆਂ, ਦੇਖਭਾਲ ਕਰਨ ਵਾਲਿਆਂ ਅਤੇ ਸੇਵਾ ਪ੍ਰਦਾਤਿਆਂ ਨਾਲ ਰਲ ਕੇ ਛੇ ਕਮਿਊਨਿਟੀ ਕੇਸ ਸਟੱਡੀਜ਼ ਦਾ ਸਹਿ-ਨਿਰਮਾਣ ਕੀਤਾ ਹੈ, ਜਿਨ੍ਹਾਂ ਨੇ ਮੁਹਿੰਮ ਦੇ ਸਰੋਤਾਂ ਦੀ ਵਰਤੋਂ ਬੱਚਿਆਂ ਨਾਲ ਸਰੀਰ ਦੀ ਸੁਰੱਖਿਆ ਬਾਰੇ ਗੱਲ ਕਰਨ ਲਈ ਕੀਤੀ ਹੈ। ਉਨ੍ਹਾਂ ਦੀਆਂ ਕਹਾਣੀਆਂ ਇੱਕ ਸ਼ਕਤੀਸ਼ਾਲੀ ਤਰੀਕੇ ਨਾਲ ਯਾਦ ਦਿਵਾਉਂਦੀਆਂ ਹਨ ਕਿ ਵਿਸ਼ੇ ਦੀ ਮੁਸ਼ਕਿਲ ਦੇ ਬਾਵਜੂਦ, ਸੱਭਿਆਚਾਰਕ ਤੌਰ ‘ਤੇ ਸੁਰੱਖਿਅਤ ਅਤੇ ਸ਼ਮੂਲੀਅਤ ਵਾਲੇ ਸਰੋਤਾਂ ਦੀ ਮੱਦਦ ਨਾਲ, ਇਹ ਗੱਲਬਾਤ ਸੰਭਵ ਅਤੇ ਮਹੱਤਵਪੂਰਨ ਹੈ। ਇਸ ਤੋਂ ਇਲਾਵਾ, ਬੱਚਿਆਂ ਦੀ ਸੁਰੱਖਿਆ ਬਾਰੇ ਗੱਲਬਾਤ ਕਰਨ ਵਿੱਚ ਪਰਿਵਾਰਾਂ ਦੀ ਸਹਾਇਤਾ ਲਈ ਇੱਕ ਇੰਟਰਐਕਟਿਵ ਕਾਰਡ ਗੇਮ ਵੀ ਵਿਕਸਤ ਕੀਤੀ ਗਈ ਹੈ।
ਨਿਸ਼ੀ ਪੁਰੀ ਓ ਏ ਐਮ, ਮਲਟੀਕਲਚਰਲ ਐਸੋਸੀਏਸ਼ਨ ਆਫ਼ ਕੈਨਬਰਾ (MAC) ਦੀ ਸੰਸਥਾਪਕ ਅਤੇ ਚੇਅਰਪਰਸਨ:
“ਅਸੀਂ ਜਾਣਦੇ ਹਾਂ ਕਿ ਸੱਭਿਆਚਾਰਕ ਅਤੇ ਭਾਸ਼ਾਈ ਤੌਰ ‘ਤੇ ਭਿੰਨ ਭਾਈਚਾਰਿਆਂ ਤੱਕ ਪਹੁੰਚਣਾ ਔਖਾ ਨਹੀਂ ਹੈ, ਉਨ੍ਹਾਂ ਨੂੰ ਸਿਰਫ਼ ਉਨ੍ਹਾਂ ਸਰੋਤਾਂ ਦੀ ਲੋੜ ਹੁੰਦੀ ਹੈ ਜੋ ਉਨ੍ਹਾਂ ਦੇ ਅਨੁਭਵਾਂ ਨੂੰ ਦਰਸਾਉਂਦੇ ਹਨ। ‘ਮੇਰੀ ਸੁਪਰਹੀਰੋ ਆਵਾਜ਼’ ਇਸਦੀ ਇੱਕ ਬਹੁਤ ਵਧੀਆ ਉਦਾਹਰਣ ਹੈ। ਕਹਾਣੀ ਦੀ ਪੁਸਤਕ ਸੱਭਿਆਚਾਰਕ ਤੌਰ ‘ਤੇ ਸੁਰੱਖਿਅਤ ਅਤੇ ਵਰਤੋਂ ਵਿੱਚ ਆਸਾਨ ਹੈ, ਜੋ ਪਰਿਵਾਰਾਂ ਨੂੰ ਸਰੀਰ ਦੀ ਸੁਰੱਖਿਆ ਬਾਰੇ ਬੱਚਿਆਂ ਨਾਲ ਪਹਿਲੀ ਗੱਲਬਾਤ ਕਰਨ ਵਿੱਚ ਸਹਾਇਤਾ ਕਰਦੀ ਹੈ। ਜਿਨ੍ਹਾਂ ਪਰਿਵਾਰਾਂ ਨਾਲ ਅਸੀਂ ਕਿਤਾਬ ਸਾਂਝੀ ਕੀਤੀ ਹੈ, ਉਨ੍ਹਾਂ ਨੇ ਇਸ ਸਰੋਤ ਦੀ ਵਰਤੋਂ ਕਰਨ ਦੀ ਅਸਲ ਵਿੱਚ ਇੱਛਾ ਦਿਖਾਈ ਹੈ।”
ਵਨ ਟਾਕ ਐਟ ਏ ਟਾਈਮ ਮੁਹਿੰਮ, ਰਾਸ਼ਟਰੀ ਰਣਨੀਤੀ ਦੇ ਤਹਿਤ 2021-2030 ਬਾਲ ਜਿਨਸੀ ਸ਼ੋਸ਼ਣ ਨੂੰ ਰੋਕਣ ਅਤੇ ਜਵਾਬ ਦੇਣਲਈ ਇੱਕ ਮੁੱਖ ਉਪਾਅ ਹੈ। ਇਹ ਰਣਨੀਤੀ ਬੱਚਿਆਂ ਅਤੇ ਨੌਜਵਾਨਾਂ ਨੂੰ ਜਿਨਸੀ ਸ਼ੋਸ਼ਣ ਤੋਂ ਬਚਾਉਣ ਅਤੇ ਇਸ ਦੇ ਸ਼ਿਕਾਰ ਹੋਏ ਅਤੇ ਇਸ ਤੋਂ ਬਚੇ ਲੋਕਾਂ ਦੀ ਸਹਾਇਤਾ ਲਈ ਇੱਕ ਰਾਸ਼ਟਰੀ ਪੱਧਰ ‘ਤੇ ਤਾਲਮੇਲ ਵਾਲਾ, ਰਣਨੀਤਕ ਢਾਂਚਾ ਪ੍ਰਦਾਨ ਕਰਦੀ ਹੈ।
ਬੱਚਿਆਂ ਦੇ ਜਿਨਸੀ ਸ਼ੋਸ਼ਣ ਬਾਰੇ ਪੜ੍ਹਨ ਨਾਲ ਦਿਲ ਵਿੱਚ ਗੁੱਸੇ ਵਾਲੀਆਂ ਭਾਵਨਾਵਾਂ ਆ ਸਕਦੀਆਂ ਹਨ। ਸਹਾਇਤਾ ਉਪਲਬਧ ਹੈ। 24/7 ਸਹਾਇਤਾ ਲਈ ਤੁਸੀਂ ਲਾਈਫਲਾਈਨ ਨੂੰ 13 11 14 ‘ਤੇ ਫ਼ੋਨ ਕਰ ਸਕਦੇ ਹੋ; 1800RESPECT ਨੂੰ 1800 737 732 ‘ਤੇ ਫ਼ੋਨ ਕਰ ਸਕਦੇ ਹੋ, www.1800RESPECT.org.au ਰਾਹੀਂ ਔਨਲਾਈਨ ਚੈਟ ਕਰ ਸਕਦੇ ਹੋ, ਜਾਂ 0458 737 732 ‘ਤੇ ਮੈਸਜ ਕਰ ਸਕਦੇ ਹੋ; ਜਾਂ ਆਦਿਵਾਸੀ ਜਾਂ ਟੋਰੇਸ ਸਟ੍ਰੇਟ ਆਈਲੈਂਡਰ ਸੰਕਟ ਸਹਾਇਤਾ ਲਈ 13YARN (13 92 76) ‘ਤੇ ਫ਼ੋਨ ਕਰ ਸਕਦੇ ਹੋ। ਬ੍ਰੇਵਹਾਰਟਸ ਬੱਚਿਆਂ ਦੇ ਜਿਨਸੀ ਸ਼ੋਸ਼ਣ ਨਾਲ ਸਬੰਧਿਤ ਸਲਾਹ ਜਾਂ ਮਦਦ ਲੈਣ ਵਾਲੇ ਕਿਸੇ ਵੀ ਵਿਅਕਤੀ ਦੀ ਮਦਦ ਕਰਦਾ ਹੈ, ਅਤੇ ਸੋਮਵਾਰ-ਸ਼ੁੱਕਰਵਾਰ ਸਵੇਰੇ 8:30 ਵਜੇ ਤੋਂ ਸ਼ਾਮ 4:30 ਵਜੇ ਤੱਕ ਉਪਲਬਧ ਹੈ। ਬਲਿਊ ਨੌਟ ਫਾਊਂਡੇਸ਼ਨ ਬਚਪਨ ਦੇ ਸਦਮੇ ਜਿਸ ਵਿਚ ਬੱਚਿਆਂ ਦਾ ਜਿਨਸੀ ਸ਼ੋਸ਼ਣ ਵੀ ਸ਼ਾਮਲ ਹੈ, ਵਿੱਚੋਂ ਨਿਕਲੇ ਬਾਲਗਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਦੋਸਤਾਂ ਨੂੰ ਸਹਾਇਤਾ ਅਤੇ ਜਾਣਕਾਰੀ ਪ੍ਰਦਾਨ ਕਰਦੀ ਹੈ, ਅਤੇ ਸੋਮਵਾਰ-ਐਤਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਉਪਲਬਧ ਹੈ। ਸਹਾਇਤਾ ਸੇਵਾਵਾਂ ਦੀ ਸਮਰਪਿਤ ਸੂਚੀ ਲਈ ChildSafety.gov.au/get-support ‘ਤੇ ਜਾਓ।
ਮੀਡੀਆ ਸੰਪਰਕ: media@culper.com.au
