Puppy Yoga in Melbourne: Stretch, Unwind and Enjoy Puppy Playtime with Yoga Paws
ਮੈਡੀਕੇਅਰ ਮੈਂਟਲ ਹੈਲਥ ਚੈੱਕ ਇਨ – ਮੁਫ਼ਤ ਅਤੇ ਗੁਪਤ ਔਨਲਾਈਨ ਮਾਨਸਿਕ ਸਿਹਤ ਸਹਾਇਤਾ ਹੁਣ ਉਪਲਬਧ ਹੈ

ਤਣਾਅ ਜਾਂ ਚਿੰਤਾ ਨੂੰ ਘਟਾਉਣ ਦੇ ਵਿਹਾਰਕ ਤਰੀਕੇ ਸਿੱਖਣ ਲਈ ਇੱਕ ਮੁਫ਼ਤ ਅਤੇ ਪਹੁੰਚਯੋਗ ਸੇਵਾ
ਆਸਟ੍ਰੇਲੀਆ ਵਿੱਚ ਰਹਿਣ ਵਾਲਾ 16 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹਰ ਕੋਈ ਵਿਅਕਤੀ ਮੈਡੀਕੇਅਰ ਮੈਂਟਲ ਹੈਲਥ ਚੈੱਕ ਇਨ ਰਾਹੀਂ ਮੁਫਤ ਔਨਲਾਈਨ ਮਾਨਸਿਕ ਸਿਹਤ ਸਹਾਇਤਾ ਪ੍ਰਾਪਤ ਕਰ ਸਕਦਾ ਹੈ, ਜੋ ਕਿ ਸੇਂਟ ਵਿਨਸੈਂਟਜ਼ ਹੈਲਥ ਆਸਟ੍ਰੇਲੀਆ ਨਾਲ ਸਾਂਝੇਦਾਰੀ ਵਿੱਚ ਪ੍ਰਦਾਨ ਕੀਤੀ ਜਾਣ ਵਾਲੀ ਇੱਕ ਪੂਰੀ ਤਰ੍ਹਾਂ ਫੰਡ ਪ੍ਰਾਪਤ ਆਸਟ੍ਰੇਲੀਆ ਸਰਕਾਰ ਦੀ ਸੇਵਾ ਹੈ। ਕਿਸੇ ਵੀ ਸਮੇਂ ਕਿਸੇ ਖ਼ਰਚੇ, ਰੈਫਰਲ, ਜਾਂ ਜਾਂਚ ਦੀ ਲੋੜ ਨਹੀਂ ਹੈ।
ਜਦੋਂ ਲੋਕ ਆਪਣੇ ਮੂਡ ਵਿੱਚ ਛੋਟੇ-ਛੋਟੇ ਬਦਲਾਵਾਂ ਦਾ ਅਨੁਭਵ ਕਰਨਾ ਸ਼ੁਰੂ ਕਰਦੇ ਹਨ, ਜਿਸ ਵਿੱਚ ਜ਼ਿਆਦਾ ਥਕਾਵਟ ਮਹਿਸੂਸ ਕਰਨਾ, ਘੱਟ ਊਰਜਾ ਹੋਣਾ, ਜਾਂ ਘੱਟ ਨੀਂਦ ਆਉਣਾ ਸ਼ਾਮਲ ਹੈ, ਤਾਂ ਇਹ ਉਹਨਾਂ ਦੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਸਕਦਾ ਹੈ। ਜਦੋਂ ਇਹ ਤਬਦੀਲੀਆਂ ਵਧੇਰੇ ਨਜ਼ਰ ਆਉਣ ਲੱਗ ਜਾਂਦੀਆਂ ਹਨ, ਤਾਂ ਸਹਾਇਤਾ ਲੈਣਾ ਵਿਅਕਤੀ ਦੀ ਸਮੁੱਚੀ ਤੰਦਰੁਸਤੀ ਅਤੇ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦਾ ਹੈ। ਲੱਛਣਾਂ ਦੇ ਵਿਗੜਨ ਤੋਂ ਪਹਿਲਾਂ ਜਲਦੀ ਮਦਦ ਪ੍ਰਾਪਤ ਕਰਨਾ ਮਹੱਤਵਪੂਰਨ ਹੈ।
ਇਸ ਸੇਵਾ ਤੱਕ ਪਹੁੰਚ ਪ੍ਰਾਪਤ ਕਰਨ ਲਈ, ਲੋਕ ਸਿਖਲਾਈ ਪ੍ਰਾਪਤ ਪੇਸ਼ੇਵਰ ਨਾਲ ਗੱਲ ਕਰਨ ਲਈ 1800 595 212 ‘ਤੇ ਮੈਡੀਕੇਅਰ ਮੈਂਟਲ ਹੈਲਥ ਨੂੰ ਫ਼ੋਨ ਕਰ ਸਕਦੇ ਹਨ। ਵਿਅਕਤੀ ਅਤੇ ਸਿਖਲਾਈ ਪ੍ਰਾਪਤ ਪੇਸ਼ੇਵਰ, ਇਕੱਠੇ ਇਹ ਫ਼ੈਸਲਾ ਕਰਨਗੇ ਕਿ ਕੀ ਸੇਵਾ ਉਨ੍ਹਾਂ ਦੀ ਜ਼ਰੂਰਤ ਦੇ ਅਨੁਸਾਰ ਹੈ। ਜੇ ਇਹ ਹੈ, ਤਾਂ ਵਿਅਕਤੀ ਨੂੰ ਮੈਡੀਕੇਅਰ ਮੈਂਟਲ ਹੈਲਥ ਚੈੱਕ ਇਨ ਨਾਲ ਜੋੜਿਆ ਜਾਵੇਗਾ।
ਇਸ ਸੇਵਾ ਬਾਰੇ ਹੋਰ ਜਾਣਨ ਲਈ, ਇੱਥੇ ਜਾਓ: www.mentalhealthcheckin.gov.au
ਇਹ ਕਾਲ ਮੁਫ਼ਤ, ਅਤੇ ਗੁਪਤ ਹੈ ਅਤੇ ਕਾਲ ਕਰਨ ਵਾਲਿਆਂ ਦਾ ਗੱਲਬਾਤ ‘ਤੇ ਪੂਰਾ ਕਾਬੂ ਹੁੰਦਾ ਹੈ। ਉਹ ਉਨ੍ਹਾਂ ਜ਼ਿਆਦਾ ਜਾਂ ਘੱਟ ਦੱਸ ਸਕਦੇ ਹਨ, ਜਿੰਨਾ ਦੱਸਣ ਵਿਚ ਉਹ ਸਹਿਜ ਮਹਿਸੂਸ ਕਰਦੇ ਹਨ ਅਤੇ ਕਿਸੇ ਵੀ ਸਮੇਂ ਫ਼ੋਨ ਬੰਦ ਕਰ ਸਕਦੇ ਹਨ।
ਬਹੁ-ਸੱਭਿਆਚਾਰਕ ਪਿਛੋਕੜ ਵਾਲੇ ਲੋਕਾਂ ਨੂੰ ਮੈਡੀਕੇਅਰ ਮੈਂਟਲ ਹੈਲਥ ਚੈੱਕ ਇਨ ਤੱਕ ਪਹੁੰਚ ਕਰਨ ਵਿੱਚ ਸਹਾਇਤਾ ਕਰਨ ਲਈ, ਕਾਲਾਂ ਅਤੇ ਪ੍ਰੋਗਰਾਮ ਸੈਸ਼ਨਾਂ ਦੌਰਾਨ 100 ਤੋਂ ਵੱਧ ਭਾਸ਼ਾਵਾਂ ਵਿੱਚ ਦੁਭਾਸ਼ੀਏ ਉਪਲਬਧ ਹਨ। ਵੈੱਬਸਾਈਟ 10 ਭਾਸ਼ਾਵਾਂ ਵਿੱਚ ਅਨੁਵਾਦ ਕੀਤੀ ਜਾਣਕਾਰੀ ਵੀ ਪ੍ਰਦਾਨ ਕਰਦੀ ਹੈ, ਜਿਸ ਵਿੱਚ ਅਰਬੀ, ਸਰਲ ਚੀਨੀ, ਪਰੰਪਰਾਗਤ ਚੀਨੀ, ਫਿਲੀਪੀਨੋ, ਯੂਨਾਨੀ, ਹਿੰਦੀ, ਇਤਾਲਵੀ, ਪੰਜਾਬੀ, ਸਪੈਨਿਸ਼ ਅਤੇ ਵੀਅਤਨਾਮੀ ਸ਼ਾਮਲ ਹਨ।
ਅਨੁਵਾਦਿਤ ਸਰੋਤਾਂ ਤੱਕ ਇੱਥੇ ਪਹੁੰਚ ਕਰੋ: www.mentalhealthcheckin.gov.au/other-languages
ਸੇਵਾ ਕਿਵੇਂ ਕੰਮ ਕਰਦੀ ਹੈ
ਮੈਡੀਕੇਅਰ ਮੈਂਟਲ ਹੈਲਥ ਚੈੱਕ ਇਨ ਢਾਂਚਾਗਤ ਪ੍ਰੋਗਰਾਮ ਪੇਸ਼ ਕਰਦਾ ਹੈ, ਜੋ ਲਗਭਗ ਛੇ ਹਫ਼ਤਿਆਂ ਤੱਕ ਚੱਲਦੇ ਹਨ। ਹਰੇਕ ਪ੍ਰੋਗਰਾਮ ਲੋਕਾਂ ਨੂੰ ਵਿਹਾਰਕ ਹੁਨਰਾਂ ਨੂੰ ਵਿਕਸਤ ਕਰਨ ਵਿੱਚ ਮਦਦ ਕਰਨ ਲਈ ਸਬੂਤ-ਅਧਾਰਿਤ ਸਾਧਨਾਂ ਦੀ ਵਰਤੋਂ ਕਰਦਾ ਹੈ, ਜਿਵੇਂ ਕਿ ਚਿੰਤਾ ਅਤੇ ਰੋਜ਼ਾਨਾ ਦੇ ਤਣਾਅ ਦਾ ਪ੍ਰਬੰਧ ਕਰਨਾ ਅਤੇ ਨੀਂਦ ਵਿੱਚ ਸੁਧਾਰ ਕਰਨਾ।
ਲੋਕ ਇਸ ਪ੍ਰੋਗਰਾਮ ਨੂੰ ਔਨਲਾਈਨ ਆਪਣੀ ਰਫ਼ਤਾਰ ਨਾਲ ਕਰ ਸਕਦੇ ਹਨ, ਜਾਂ ਫ਼ੋਨ ਜਾਂ ਵੀਡੀਓ ਰਾਹੀਂ ਕਿਸੇ ਯੋਗਤਾ ਪ੍ਰਾਪਤ ਮਾਨਸਿਕ ਸਿਹਤ ਪੇਸ਼ੇਵਰ ਦੀ ਨਿਯਮਤ ਸਹਾਇਤਾ ਨਾਲ ਇਸ ਨੂੰ ਕਰ ਸਕਦੇ ਹਨ। ਜਦੋਂ ਪੇਸ਼ੇਵਰ ਦੀ ਸਹਾਇਤਾ ਦੀ ਚੋਣ ਕੀਤੀ ਜਾਂਦੀ ਹੈ, ਤਾਂ ਨਿਯਮਤ ਮੁਲਾਕਾਤਾਂ ਲੋਕਾਂ ਨੂੰ ਉਨ੍ਹਾਂ ਦੀ ਤਰੱਕੀ ਨੂੰ ਟਰੈਕ ਕਰਨ ਅਤੇ ਸਿੱਖੇ ਗਏ ਹੁਨਰਾਂ ਨੂੰ ਲਾਗੂ ਕਰਨ ਵਿੱਚ ਮਦਦ ਕਰਦੀਆਂ ਹਨ।

ਡਾ ਕਿਨ ਚਿਆਮ, ਮਨੋਰੋਗ ਮਾਹਿਰ ਅਤੇ ਹੀਰੋਨਡੇਲ ਪ੍ਰਾਈਵੇਟ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਨੇ ਕਿਹਾ
ਉਨ੍ਹਾਂ ਮੁਤਾਬਕ, ਬਹੁ-ਸੱਭਿਆਚਾਰਕ ਭਾਈਚਾਰਿਆਂ ਦੇ ਲੋਕ ਅਕਸਰ ਚਿੰਤਾ, ਥਕਾਵਟ ਅਤੇ ਮਾੜੀ ਨੀਂਦ ਨੂੰ ਸਿਰਫ਼ ਵਿਅਸਤ ਹੋਣ ਦਾ ਨਤੀਜਾ ਸਮਝ ਕੇ ਅਣਡਿੱਠ ਕਰ ਦਿੰਦੇ ਹਨ। “ਪਰ ਇਸ ਤਰ੍ਹਾਂ ਦੇ ਬਦਲਾਅ ਇਸ ਗੱਲ ਦਾ ਸੰਕੇਤ ਹੋ ਸਕਦੇ ਹਨ ਕਿ ਕਿਸੇ ਨੂੰ ਆਪਣੀ ਮਾਨਸਿਕ ਸਿਹਤ ‘ਤੇ ਧਿਆਨ ਦੇਣ ਦੀ ਲੋੜ ਹੈ।”
ਇਹ ਸੇਵਾ ਉਹਨਾਂ ਵਿਅਕਤੀਆਂ ਲਈ ਮੁਫ਼ਤ ਸਹਾਇਤਾ ਤੱਕ ਪਹੁੰਚ ਕਰਨਾ ਆਸਾਨ ਬਣਾਉਂਦੀ ਹੈ ਜੋ ਕਈ ਜ਼ਿੰਮੇਵਾਰੀਆਂ ਨਿਭਾਅ ਰਹੇ ਹਨ, ਜਿਵੇਂ ਕਿ ਪਰਿਵਾਰ ਦੀ ਦੇਖਭਾਲ ਕਰਨਾ ਜਾਂ ਪੂਰਾ ਸਮਾਂ ਕੰਮ ਕਰਨਾ। ਇਹ ਲੋਕਾਂ ਲਈ ਤਣਾਅ ਦਾ ਪ੍ਰਬੰਧਨ ਕਰਨਾ ਅਤੇ ਆਪਣੀ ਦੇਖਭਾਲ ਕਰਨਾ, ਸਿੱਖਣ ਦਾ ਇੱਕ ਅਰਥਪੂਰਨ ਤਰੀਕਾ ਹੋ ਸਕਦਾ ਹੈ।
ਸੰਪਰਕ ਅਤੇ ਪਹੁੰਚਯੋਗ ਸਹਾਇਤਾ
- ਮੈਡੀਕੇਅਰ ਮੈਂਟਲ ਹੈਲਥ ਨੂੰ 1800 595 212 ‘ਤੇ ਫ਼ੋਨ ਕਰੋ, ਸਵੇਰੇ 8:30 ਵਜੇ ਤੋਂ ਸ਼ਾਮ 5:00 ਵਜੇ ਤੱਕ ਹਫ਼ਤੇ ਦੇ ਦਿਨਾਂ ਵਿੱਚ (ਜਨਤਕ ਛੁੱਟੀਆਂ ਨੂੰ ਛੱਡ ਕੇ)।
- ਸੁਣਨ ਜਾਂ ਬੋਲਣ ਵਿੱਚ ਮੁਸ਼ਕਲ ਵਾਲੇ ਲੋਕਾਂ ਲਈ ਸਹਾਇਤਾ TTY (1800 555 677), ਸਪੀਕ ਐਂਡ ਲਿਸਨ (1800 555 727), ਜਾਂ ਨੈਸ਼ਨਲ ਰੀਲੇਅ ਸਰਵਿਸ ਰਾਹੀਂ ਉਪਲਬਧ ਹੈ।
- ਬੇਨਤੀ ਕਰਨ ‘ਤੇ, ਵਾਧੂ ਪਹੁੰਚਯੋਗ ਸਹਾਇਤਾ ਉਪਲਬਧ ਹੈ, ਇਸ ਵਿੱਚ ਅਪੰਗਤਾ ਵਾਲੇ ਲੋਕ ਵੀ ਸ਼ਾਮਲ ਹਨ।
ਮੈਡੀਕੇਅਰ ਮੈਂਟਲ ਹੈਲਥ ਚੈੱਕ ਇਨ ਕੋਈ ਸੰਕਟ ਸੇਵਾ ਨਹੀਂ ਹੈ। ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਤੁਰੰਤ ਖ਼ਤਰੇ ਵਿੱਚ ਹੈ, ਤਾਂ 000 ‘ਤੇ ਫ਼ੋਨ ਕਰੋ। ਜੇਕਰ ਤੁਹਾਨੂੰ ਕਿਸੇ ਨਾਲ ਹੁਣੇ ਗੱਲ ਕਰਨ ਦੀ ਲੋੜ ਹੈ, ਤਾਂ ਲਾਈਫਲਾਈਨ 13 11 14 ‘ਤੇ 24/7 ਉਪਲਬਧ ਹੈ।
