Community Impact Award 2026 – Presented by the Premier of NSW Chris Minns MP
ਹੁਣੇ ਕਾਰਵਾਈ ਕਰੋ। ਸੁਰੱਖਿਅਤ ਰਹੋ। ਆਪਣੇ ਆਪ ਨੂੰ ਔਨਲਾਈਨ ਸੁਰੱਖਿਅਤ ਰੱਖਣ ਲਈ
ਸਾਈਬਰ ਸੁਰੱਖਿਆ ਸਰੋਤ ਹੁਣ 32 ਭਾਸ਼ਾਵਾਂ ਵਿੱਚ ਉਪਲਬਧ ਹਨ
ਆਸਟ੍ਰੇਲੀਆ ਦੀ ਸਰਕਾਰ ਆਸਟ੍ਰੇਲੀਆ ਦੇ ਸਾਰੇ ਲੋਕਾਂ ਨੂੰ ਹੁਣੇ ਕਾਰਵਾਈ ਕਰੋ। ਸੁਰੱਖਿਅਤ ਰਹੋ। (Act Now. Stay Secure.) ਸਾਈਬਰ ਸੁਰੱਖਿਆ ਜਾਗਰੂਕਤਾ ਮੁਹਿੰਮ ਦੇ ਨਵੇਂ ਪੜਾਅ ਦੀ ਸ਼ੁਰੂਆਤ ਦੇ ਨਾਲ, ਆਪਣੇ ਆਪ ਨੂੰ ਔਨਲਾਈਨ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਤਿੰਨ ਸਧਾਰਨ ਕਦਮ ਚੁੱਕਣ ਦੀ ਅਪੀਲ ਕਰ ਰਹੀ ਹੈ।
ਹੁਣੇ ਕਾਰਵਾਈ ਕਰੋ। ਸੁਰੱਖਿਅਤ ਰਹੋ। ਮੁਹਿੰਮ ਆਸਟ੍ਰੇਲੀਆ ਦੇ ਲੋਕਾਂ ਨੂੰ ਡਿਜੀਟਲ ਤਕਨਾਲੋਜੀਆਂ ਅਤੇ ਉਹਨਾਂ ਦੁਆਰਾ ਪੇਸ਼ ਕੀਤੇ ਗਏ ਮੌਕਿਆਂ ਨੂੰ ਸੁਰੱਖਿਅਤ ਢੰਗ ਨਾਲ ਅਪਣਾਉਣ ਲਈ ਲੋੜੀਂਦਾ ਗਿਆਨ ਅਤੇ ਵਿਸ਼ਵਾਸ ਪ੍ਰਦਾਨ ਕਰਨ ਬਾਰੇ ਹੈ।
ਆਸਟ੍ਰੇਲੀਆ ਦੇ ਬਹੁ-ਸੱਭਿਆਚਾਰਕ ਭਾਈਚਾਰਿਆਂ ਦਾ ਸਮਰਥਨ ਕਰਨ ਲਈ ਮੁਹਿੰਮ ਦੇ ਸਰੋਤ ਅਤੇ ਜਾਣਕਾਰੀ ਅੰਗਰੇਜ਼ੀ ਤੋਂ ਇਲਾਵਾ 32 ਹੋਰ ਭਾਸ਼ਾਵਾਂ ਵਿੱਚ ਉਪਲਬਧ ਹਨ ਜੋ ਉਹਨਾਂ ਸਰੂਪਾਂ ਵਿੱਚ ਉਪਲਬਧ ਹਨ ਜਿਨ੍ਹਾਂ ਨੂੰ ਦੋਸਤਾਂ ਅਤੇ ਪਰਿਵਾਰ ਨਾਲ ਆਸਾਨੀ ਨਾਲ ਸਾਂਝਾ ਕੀਤਾ ਜਾ ਸਕਦਾ ਹੈ।
ਇਹ ਮੁਹਿੰਮ ਤਿੰਨ ਸਧਾਰਨ ਵਿਵਹਾਰਾਂ ਉਪਰ ਜ਼ੋਰ ਦੇਂਦੀ ਹੈ ਜਿਨ੍ਹਾਂ ਨੂੰ ਹਰ ਕੋਈ ਔਨਲਾਈਨ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਅਪਣਾ ਸਕਦਾ ਹੈ:
- ਜਦੋਂ ਵੀ ਉਪਲਬਧ ਹੋਵੇ ਤਾਂ ਹਮੇਸ਼ਾ ਮਲਟੀ-ਫੈਕਟਰ ਪ੍ਰਮਾਣਿਕਤਾ ਸੈੱਟਅੱਪ ਕਰੋ;
- ਹਰੇਕ ਖਾਤੇ ਲਈ ਵਿਲੱਖਣ ਅਤੇ ਮਜ਼ਬੂਤ ਪਾਸਫਰੇਜ (ਛੋਟੇ ਵਾਕ) ਦੀ ਵਰਤੋਂ ਕਰੋ; ਅਤੇ
- ਆਪਣੇ ਡਿਵਾਈਸਾਂ ਨੂੰ ਸੁਰੱਖਿਅਤ ਰੱਖਣ ਲਈ ਸਾਰੇ ਸਾਫਟਵੇਅਰ ਅੱਪਡੇਟ ਉਪਲਬਧ ਹੁੰਦੇ ਹੀ ਉਹਨਾਂ ਨੂੰ ਇੰਸਟਾਲ ਕਰੋ।
ਰਾਸ਼ਟਰੀ ਸਾਈਬਰ ਸੁਰੱਖਿਆ ਕੋਆਰਡੀਨੇਟਰ, ਲੈਫਟੀਨੈਂਟ ਜਨਰਲ ਮਿਸ਼ੇਲ ਮੈਕਗਿਨੀਜ਼ ਸੀ ਐਸ ਸੀ, ਨੇ ਕਿਹਾ ਕਿ ਇਹ ਸੁਨੇਹਾ ਸਮੇਂ ਲਈ ਲੋੜੀਂਦਾ ਅਤੇ ਮਹੱਤਵਪੂਰਨ ਦੋਵੇਂ ਤਰ੍ਹਾਂ ਦਾ ਹੈ ਕਿਉਂਕਿ ਆਸਟ੍ਰੇਲੀਆ ਦੇ ਲੋਕ ਸਾਈਬਰ ਅਪਰਾਧ ਰਾਹੀਂ ਬਹੁਤ ਜ਼ਿਆਦਾ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ ਅਤੇ ਸਾਈਬਰ ਹਮਲਿਆਂ ਦਾ ਸ਼ਿਕਾਰ ਬਣ ਰਹੇ ਹਨ।
ਇਹ ਖਾਸ ਤੌਰ ‘ਤੇ ਆਸਟ੍ਰੇਲੀਆਈ ਦੇ ਬਹੁ-ਸੱਭਿਆਚਾਰਕ ਲੋਕਾਂ ਲਈ ਸੱਚ ਹੈ, ਗ੍ਰਹਿ ਵਿਭਾਗ ਦੁਆਰਾ ਕੀਤੀ ਗਈ ਖੋਜ ਤੋਂ ਪਤਾ ਚੱਲਦਾ ਹੈ ਕਿ ਘਰ ਵਿੱਚ ਅੰਗਰੇਜ਼ੀ ਬੋਲਣ ਵਾਲੇ 52 ਪ੍ਰਤੀਸ਼ਤ ਲੋਕਾਂ ਦੇ ਮੁਕਾਬਲੇ, ਘਰ ਵਿੱਚ ਅੰਗਰੇਜ਼ੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਬੋਲਣ ਵਾਲੇ 65 ਪ੍ਰਤੀਸ਼ਤ ਲੋਕ ਡੇਟਾ ਚੋਰੀ ਹੋਣ ਦਾ ਸ਼ਿਕਾਰ ਹੋਏ ਹਨ ਜਾਂ ਉਨ੍ਹਾਂ ਦੇ ਡੇਟਾ ਨਾਲ ਛੇੜਖਾਨੀ ਕੀਤੀ ਗਈ ਹੈ।
ਹੁਣੇ ਕਾਰਵਾਈ ਕਰੋ। ਸੁਰੱਖਿਅਤ ਰਹੋ। ਮੁਹਿੰਮ ਰਾਸ਼ਟਰੀ ਪੱਧਰ ‘ਤੇ ਡਿਜੀਟਲ ਵੀਡੀਓ, ਟੈਲੀਵਿਜ਼ਨ, ਸਿਨੇਮਾ, ਸੋਸ਼ਲ ਮੀਡੀਆ, ਡਿਜੀਟਲ ਆਡੀਓ ਅਤੇ ਪ੍ਰਿੰਟ ਮੀਡੀਆ ‘ਤੇ ਚਲਾਈ ਜਾਵੇਗੀ।
ਮੁਹਿੰਮ ਬਾਰੇ ਹੋਰ ਜਾਣਕਾਰੀ ਲਈ ਅਤੇ ਵਿਆਪਕ ਸਾਈਬਰ ਸੁਰੱਖਿਆ ਸਰੋਤਾਂ ਤੱਕ ਪਹੁੰਚ ਪ੍ਰਾਪਤ ਕਰਨ ਲਈ, Act Now. Stay Secure. ਤੇ ਜਾਓ
ਸਾਈਬਰ ਸੁਰੱਖਿਆ ਮੰਤਰੀ, ਟੋਨੀ ਬਰਕ ਐਮ ਪੀ ਦੇ ਸੁਨੇਹੇ
“ਜਿਵੇਂ-ਜਿਵੇਂ ਤਕਨਾਲੋਜੀ ਅੱਗੇ ਵਧ ਰਹੀ ਹੈ, ਆਸਟ੍ਰੇਲੀਆ ਦੇ ਲੋਕ ਔਨਲਾਈਨ ਜ਼ਿਆਦਾ ਸਮਾਂ ਬਿਤਾ ਰਹੇ ਹਨ। ਇਹ ਵਧੀਆ ਸੰਪਰਕ ਅਤੇ ਬਹੁਤ ਸਾਰੇ ਮੌਕੇ ਲਿਆਉਂਦਾ ਹੈ – ਪਰ ਇਹ ਭਾਈਚਾਰੇ ਨੂੰ ਕਾਫ਼ੀ ਨੁਕਸਾਨ ਵੀ ਪਹੁੰਚਾ ਸਕਦਾ ਹੈ।”
“ਸਾਡੀ ਸਰਕਾਰ ਸਾਡੀ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਹਰ ਰੋਜ਼ ਕੰਮ ਕਰ ਰਹੀ ਹੈ, ਪਰ ਕੁਝ ਸਧਾਰਨ, ਪ੍ਰਭਾਵਸ਼ਾਲੀ ਕਦਮ ਹਨ ਜੋ ਹਰ ਆਸਟ੍ਰੇਲੀਆ ਵਾਸੀ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਔਨਲਾਈਨ ਸੁਰੱਖਿਅਤ ਰੱਖਣ ਲਈ ਚੁੱਕ ਸਕਦਾ ਹੈ।
“ਜ਼ਿਆਦਾਤਰ ਸਾਈਬਰ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ, ਅਤੇ ਬੁਨਿਆਦੀ ਰੱਖਿਆਤਮਕ ਉਪਾਅ ਬਹੁਤ ਵੱਡਾ ਫ਼ਰਕ ਲਿਆਉਂਦੇ ਹਨ। ਇਕੱਠੇ ਕੰਮ ਕਰਕੇ, ਅਸੀਂ ਆਪਣੇ ਭਾਈਚਾਰੇ ਨੂੰ ਔਨਲਾਈਨ ਸੁਰੱਖਿਅਤ ਰੱਖ ਸਕਦੇ ਹਾਂ।”
“ਚਾਰ ਵਿੱਚੋਂ ਇੱਕ ਆਸਟ੍ਰੇਲੀਆ ਵਾਸੀ ਸੱਭਿਆਚਾਰਕ ਤੌਰ ‘ਤੇ ਵਿਭਿੰਨ ਪਿਛੋਕੜ ਤੋਂ ਆਉਂਦਾ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਸਾਈਬਰ ਸੁਰੱਖਿਆ ਸੰਮਲਿਤ ਅਤੇ ਪਹੁੰਚਯੋਗ ਹੋਵੇ। ਇਹ ਮੁਹਿੰਮ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੀ ਹੈ ਕਿ ਹਰ ਕੋਈ, ਭਾਵੇਂ ਉਸਦਾ ਪਿਛੋਕੜ ਕੋਈ ਵੀ ਹੋਵੇ, ਔਨਲਾਈਨ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਸਧਾਰਨ, ਪ੍ਰਭਾਵਸ਼ਾਲੀ ਕਦਮ ਚੁੱਕ ਸਕਦਾ ਹੈ।”

ਰਾਸ਼ਟਰੀ ਸਾਈਬਰ ਸੁਰੱਖਿਆ ਕੋਆਰਡੀਨੇਟਰ, ਲੈਫਟੀਨੈਂਟ ਜਨਰਲ ਮਿਸ਼ੇਲ ਮੈਕਗਿਨੀਜ਼ ਸੀ ਐਸ ਸੀ ਦੇ ਸੁਨੇਹੇ
“ਆਸਟ੍ਰੇਲੀਆ ਸਾਈਬਰ ਅਪਰਾਧੀਆਂ ਲਈ ਇੱਕ ਆਕਰਸ਼ਕ ਨਿਸ਼ਾਨਾ ਹੈ ਅਤੇ ਮੈਂ ਆਪਣੇ ਨਾਗਰਿਕਾਂ ਅਤੇ ਕਾਰੋਬਾਰਾਂ ਨੂੰ ਆਪਣੇ ਸਾਈਬਰ ਲਚਕੀਲੇਪਣ ਨੂੰ ਬਿਹਤਰ ਬਣਾਉਣ ਲਈ ਸਮਰੱਥ ਬਣਾਉਣਾ ਚਾਹੁੰਦੀ ਹਾਂ। ਇਹ ਸਾਡੇ ਦੇਸ਼ ਨੂੰ ਔਨਲਾਈਨ ਜੁੜਨ ਲਈ ਸਭ ਤੋਂ ਸੁਰੱਖਿਅਤ ਸਥਾਨ ਬਣਾਉਣ ਵਿੱਚ ਮਦਦ ਕਰੇਗਾ।”
“ਸਾਈਬਰ ਸੁਰੱਖਿਆ ਹਰੇਕ ਆਸਟ੍ਰੇਲੀਆ ਵਾਸੀ ਦੇ ਜੀਵਨ ਤੇ ਅਸਰ ਪਾਉਂਦੀ ਹੈ, ਅਤੇ ਆਪਣੇ ਆਪ ਨੂੰ ਅਤੇ ਆਪਣੇ ਪਿਆਰਿਆਂ ਨੂੰ ਔਨਲਾਈਨ ਸੁਰੱਖਿਅਤ ਰੱਖਣ ਵਿੱਚ ਸਾਨੂੰ ਸਾਰਿਆਂ ਦੀ ਭੂਮਿਕਾ ਹੈ।
ਅਸੀਂ ਮੰਨਦੇ ਹਾਂ ਕਿ ਭਾਸ਼ਾ ਅਤੇ ਸੱਭਿਆਚਾਰਕ ਰੁਕਾਵਟਾਂ ਅਕਸਰ ਔਨਲਾਈਨ ਸੁਰੱਖਿਅਤ ਰਹਿਣ ਬਾਰੇ ਮਹੱਤਵਪੂਰਨ ਜਾਣਕਾਰੀ ਤੱਕ ਪਹੁੰਚ ਕਰਨਾ ਮੁਸ਼ਕਲ ਬਣਾ ਸਕਦੀਆਂ ਹਨ। ਇਸ ਲਈ ਅਸੀਂ ਇਹ ਯਕੀਨੀ ਬਣਾਇਆ ਹੈ ਕਿ 32 ਭਾਸ਼ਾਵਾਂ ਵਿੱਚ ਸਰੋਤ ਉਪਲਬਧ ਹਨ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵੱਧ ਤੋਂ ਵੱਧ ਲੋਕ ਇਸ ਮਹੱਤਵਪੂਰਨ ਜਾਣਕਾਰੀ ਤੱਕ ਪਹੁੰਚ ਕਰ ਸਕਣ।”
“ਔਨਲਾਈਨ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਔਖਾ ਨਹੀਂ ਹੈ। ਲਗਾਤਾਰ ਸਧਾਰਨ ਸਾਈਬਰ ਸੁਰੱਖਿਅਤ ਵਿਵਹਾਰ ਅਪਣਾ ਕੇ, ਅਸੀਂ ਸਾਈਬਰ ਸੁਰੱਖਿਆ ਨੂੰ ਰੋਜ਼ਾਨਾ ਦੀ ਆਦਤ ਵਿੱਚ ਬਦਲ ਸਕਦੇ ਹਾਂ – ਬਾਅਦ ਵਿੱਚ ਇਸ ਤੇ ਵਿਚਾਰ ਕਰਨ ਦੀ ਬਜਾਇ।”
